ਖੇਡ ਬਦਲਣ ਵਾਲਾ ਅੱਲਗ ਐਂਡਰਾਇਡ ਐਪ ਸਟੋਰ

ਦੁਨੀਆ ਭਰ ਵਿੱਚ 3000 ਲੱਖ ਤੋਂ ਵੱਧ ਉਪਯੋਗਕਰਤਾਵਾਂ ਦੇ ਨਾਲ, 700 ਲੱਖ ਤੋਂ ਵੱਧ ਡਾਊਨਲੋਡ ਅਤੇ 10 ਲੱਖ ਐਪਸ ਦੇ ਨਾਲ, ਐਪਟਾਇਡ ਸਾਡੇ ਦੁਆਰਾ ਐਪਸ ਨੂੰ ਖੋਜਣਅਤੇ ਇੰਸਟਾਲ ਕਰਨ ਦੇ ਤਰੀਕੇ ਨੂੰ ਇੱਕ ਨਵਾਂ ਅਰਥ ਪ੍ਰਦਾਨ ਕਰਦਾ ਹੈ| ਬਿਨਾ ਕਿਸੇ ਰੋਕ ਦੀ ਸਮੱਗਰੀ ਅਤੇ ਆਪਣੇ ਖੁਦ ਦੇ ਸਟੋਰ ਨੂੰ ਬਣਾਉਣ ਅਤੇ ਸਾਂਝਾ ਕਰਨ ਦੇ ਮੌਕੇ ਦੇ ਨਾਲ, ਐਪਟਾਇਡ ਐਪਸ ਦੀ ਵੰਡ ਅਤੇ ਖੋਜ ਵਿੱਚ ਕ੍ਰਾਂਤੀ ਲਿਆ ਰਿਹਾ ਹੈ|

ਸਾਡੇ ਬਾਰੇ

ਐਪਟਾਇਡ ਇੱਕ ਗੇਮ ਬਦਲਣ ਵਾਲਾ ਐਂਡਰਾਇਡ ਐਪ ਸਟੋਰ ਹੈ| 3000 ਲੱਖ ਤੋਂ ਵੱਧ ਉਪਯੋਗਕਰਤਾਵਾਂ, 700 ਲੱਖ ਡਾਊਨਲੋਡ ਅਤੇ 10 ਲੱਖ ਐਪਾਂ ਦੇ ਨਾਲ ਐਪਟਾਇਡ ਨੇ ਬਿਨਾ ਕੋਈ ਭੂਮੀ-ਪਾਬੰਦੀਆਂ ਅਤੇ ਬਜ਼ਾਰ ਵਿੱਚ ਸਭ ਤੋਂ ਵਧੀਆ ਮਾਲਵੇਅਰ ਖੋਜ ਪ੍ਰਣਾਲੀਆਂ ਦੇ ਨਾਲ ਐਪਾਂ ਅਤੇ ਖੇਡਾਂ ਨੂੰ ਖੋਜਣ ਦਾ ਇੱਕ ਅੱਲਗ ਤਰੀਕਾ ਪ੍ਰਦਾਨ ਕੀਤਾ ਹੈ| ਐਪਟਾਇਡ ਨਾ ਸਿਰਫ਼ ਅੰਤਮ ਉਪਭੋਗਤਾਵਾਂ ਤੇ ਧਿਆਨ ਕੇਂਦ੍ਰਤ ਕਰਦਾ ਹੈ ਬਲਕਿ ਓਈਐਮ ਅਤੇ ਟੈਲੀਕਾਮ ਨੂੰ ਏਪੀਆਈ ਜਾਂ ਸਹਿ-ਬ੍ਰਾਂਡ ਹੱਲ ਤੇ ਆਧਾਰਿਤ ਆਪਣੇ ਖੁਦ ਦਾ ਐਪ ਸਟੋਰ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ| ਸਾਡਾ ਟੀਚਾ? ਐਪ ਦੀ ਖੋਜ ਨੂੰ ਅਗਲੇ ਪੱਧਰ ਤੱਕ ਲੈ ਕੇ ਜਾਣਾ|

ਸਾਡੀ ਕਹਾਣੀ

2011 ਵਿੱਚ ਲਿਸਬਨ (ਪੁਰਤਗਾਲ) ਵਿੱਚ ਐਪਟਾਇਡ ਦੀ ਸਥਾਪਨਾ ਇੱਕ ਪਹਿਲਾਂ ਤੋਂ ਬਣੇ ਬਾਜ਼ਾਰ ਲਈ ਇੱਕ ਖੁਲ੍ਹੇ ਸਰੋਤ ਹੱਲ ਵਜੋਂ ਕੀਤੀ ਗਈ ਸੀ: ਐਪ ਵੰਡ|ਸਾਡਾ ਉਦੇਸ਼ ਦੋਵਾਂ ਅੰਤਿਮ ਉਪਯੋਗਕਰਤਾਵਾਂ ਲਈ ਇੱਕ ਦੋਸਤਾਨਾ ਮਾਹੌਲ ਤਿਆਰ ਕਰਨਾ ਹੈ ਜਿਸਦੇ ਹਿੱਸੇ ਦੀ ਇੱਕ ਸੰਬੰਧਤ ਭੂਮਿਕਾ ਹੈ| ਉਪਭੋਗਤਾ ਦੁਆਰਾ ਤਿਆਰ ਕੀਤੀ ਸਮੱਗਰੀ ਪਲੈਟਫਾਰਮ ਦੇ ਤੌਰ ਤੇ, ਐਪਟਾਇਡ ਵਿੱਚ ਹਰ ਕੋਈ ਆਪਣਾ ਖੁਦ ਦਾ ਐਪ ਸਟੋਰ ਲੈ ਸਕਦਾ ਹੈ ਅਤੇ ਐਪ ਡਿਵੈਲਪਰ ਆਪਣੀਆਂ ਰਚਨਾਵਾਂ ਲਈ ਇੱਕ ਵਿਕਲਪਕ ਵੰਡ ਚੈਨਲ ਲੱਭ ਸਕਦੇ ਹਨ|

ਸਾਡੇ ਦਫ਼ਤਰ

ਸਾਡੇ ਦਫਤਰ ਵਿੱਚ ਨੌਕਰੀ ਦੇ ਮੌਕਿਆਂ ਦੀ ਤਲਾਸ਼ ਕਰੋ ਅਤੇ ਸਾਡੇ ਨਾਲ ਮੋਬਾਈਲ ਦੀ ਦੁਨੀਆਂ ਨੂੰ ਬਦਲੋ!

ਉਪਲੱਬਧ ਨੌਕਰੀਆਂ